Community Empowerment
Punjabi, Getting Prepared. ਤਯਾਰੀ ਕਰਨਾ
CebuanoChineseDeutschEnglish version of this documentLa versión española de este documento.La version française de ce document.GreekItalianKiswahiliPolskiA versão portuguesa deste documento.RumanianRussian VersionSomaliTagalog (Philipinnes)
ArabicGujaratiHindiPashtoPunjabi
...
ਬੁਨਿਆਦੀ ਗੱਲਾਂ ਜਾਣੋ
ਇਹਨਾਂ ਹਿਕਮਤਾਂ ਦੇ ਸਿੱਧਾਂਤ
ਫਿਲ ਬਾਰਟਲੇ ਦਵਾਰਾ
ਭਾਸ਼ਾ ਅਨੁਵਾਦ: ਤੇਜੇਂਦਰ ਸਿੰਘ
.
 .ਸਿੱਖਆ ਪੱਤਰ
.
ਸਿੱਧਾਂਤ ਅਤੇ ਵਿਚਾਰ ਜਿਹਡ਼ੇ ਇਕ ਸਮਾਜ ਸੇਵਕ ਨੂੰ ਸਮਝਣੇ ਚਾਹਿਦੇ ਹਨ
...
ਕੀ ਹੈ ਵਿਕਾਸ? ਸਮਾਜਿਕ ਵਿਕਾਸ? ਸਮਾਜਿਕ ਭਾਗਦਾਰੀ? ਗਰੀਬੀ? ਸਮਾਜ? . ਅਧਿਕਾਰੀਕਰਣ? ਪਾਰਦਰਸ਼ਤਾ? ਨਿਰਂਤਰਤਾ? (ਇਹਨਾਂ ਸ਼ਬਦਾਂ ਦੀ ਚਰਚਾ ਮੁਖ ਸ਼ਬਦ ਵਿਚ ਕੀਤੀ ਗਈ ਹੈ)
...
ਇਕ ਸਫਲ ਸਮਾਜ ਸੇਵਕ ਬਣਨ ਵਾਸਤੇ ਸਮਾਜਿਕ ਸਂਵਾਦ ਦੀ ਪਰਿਭਾਸ਼ਕ ਵਿਦਆ ਅਤੇ ਸਮੂਹ ਇਕੱਠ ਦੇ ਗਿਆਨ ਤੋਂ ਵੀ ਵੱਧ ਜਾਨਣ ਦੀ ਲੋਡ਼ ਹੈ . ਤੁਹਾਨੂੰ ਇਹ ਜਾਨਣ ਦੀ ਲੋਡ਼ ਹੈ ਕਿ ਇਸ ਗਿਆਨ ਦੇ ਵਰਤੋਂ ਦੀ ਲੋਡ਼ ਕੀ ਹੈ। ਤੁਹਾਨੂੰ ਇਸ ਦੇ ਸਿਧਾਂਤਾਂ ਨੂੰ ਸਮਝਣ ਦੀ ਲੋਡ਼ ਹੈ।
...
ਜੇਕਰ ਤੁਹਾਡਾ ਨਿਸ਼ਾਨਾ ਸਮੁਦਾਧ ਹੈ ਤਾਂ ਤੁਹਾਨੂੰ ਇਸ ਸਮੁਦਾਧ ਦੇ ਸਮਾਜਿਕ ਸ਼ਾਸਤਰ ਮਨੋਭਾਵ ਅਤੇ ਸਮਾਜਿਕ ਬਦਲਾਵ (ਵਿਕਾਸ ਸਮੇਤ) ਨੂੰ ਸਮਝਣਾ ਜਰੂਰੀ ਹੈ। ਇਹਦਾ ਮਤਲਬ ਹੈ ਕਿ ਤੁਹਾਨੂੰ ਸਮਾਜਿਕ ਬਨਾਵਟ, ਸਮਾਜਿਕ ਸ਼ਾਸਤਰ, ਮਾਨਵ ਸ਼ਾਸਤਰ,ਅਰਥਸ਼ਾਸਤਰ, ਰਾਜਨੈਤਿਕ ਸ਼ਾਸਤਰ ਜਿਹੇ ਵਿਸ਼ੇਆਂ ਅਤੇ ਇਹਨਾਂ ਦੇ ਪਿਛੇ ਦੀਆਂ ਸ਼ਕਤੀਆਂ ਤੇ ਵਧਵਹਾਰਾਂ ਦੀ ਥੋਡ਼ੀ ਸਮਝ ਹੋਣੀ ਚਾਹੀਦੀ ਹੈ।ਵੇਖੋ "ਸੰਸਕ੍ਰਿਤੀ") . ਇਸ ਵੇਲੇ ਕਿਸੇ ਯੂਨੀਵਰਸਿਟੀ ਡਿਗਰੀ ਦੀ ਲੋਡ਼ ਨਹੀਂ, ਪਰ ਤੁਹਾਨੂੰ ਆਪ ਹੀ ਇਹਨਾਂ ਵਿਸ਼ੇਆਂ ਦੇ ਸਿਧਾਂਤਾਂ ਅਤੇ ਗਿਆਨ ਬਾਰੇ ਸਿਖਣਾ ਚਾਹੀਦਾ ਹੈ।
...
ਜੇਕਰ ਤੁਸੀਂ ਘੱਟ ਆਮਦਨ ਵਾਲੇ ਸਮਾਜ ਨੂੰ ਬਲਵਾਨ(ਸਮਰੱਥ) ਬਣਾਓਣਾ ਚਾਹੁੰਦੇ ਹੋ, ਤਾਂ ਨਿਰਭਰਤਾ ਦੇ ਲੱਖਣ ਨੂੰ ਸਮਝਣਾ ਪਵੇਗਾ ਜੇਹਡ਼ਾ ਤੁਹਾਡਾ ਦੁਸ਼ਮਨ ਹੈ। (ਵੇਖੋ: "ਨਿਰਭਰਤਾ").
...
ਜੇਕਰ ਤੁਹਾਡਾ ਉੱਦੇਸ਼ ਗਰੀਬੀ ਅਨਮੂਲਨ ਹੈ ਤਾਂ ਤੁਹਾਨੂੰ ਗਰੀਬੀ ਦੇ ਲੱਖਣਾਂ ਤੇ ਇਹਦੇ ਪਰਿਣਾਮਾਂ ਤੋਂ ਵੱਧ ਜਾਨਣ ਦੀ ਲੋਡ਼ ਹੈ। ਤੁਹਾਨੂੰ ਗਰੀਬੀ ਦੇ ਕਾਰਣਾਂ ਨੂੰ ਸਮਝਣਾ ਪਵੇਗਾ ਤਾਂ ਜੋ ਤੁਸੀਂ ਉਹਨਾਂ ਬਦਲਾਵਾਂ ਲਈ ਜਤਨ ਕਰ ਸਕੋ ਜੇਹਡ਼ੇ ਇਹਨਾਂ ਕਾਰਣਾਂ ਨੂੰ ਦੁਰ ਕਰ ਸਕਣ। . ਤੁਹਾਨੂੰ ਇਹ ਸਮਝਣਾ ਜਰੂਰੀ ਹੈ ਕਿ ਗਰੀਬੀ ਦਾ ਘਟਾਓ ਦਰਦ ਨੂੰ ਥੋਡ਼ੇ ਸਮੇਂ ਲਈ ਹੀ ਘਟਾ ਸਕਦਾ ਹੈ ਮਗਰ ਇਹ ਗਰੀਬੀ ਅਨਮੂਲਨ ਵਿੱਚ ਕੋਈ ਯੋਗਦਾਨ ਨਹੀ ਦੇ ਸਕਦਾ। ਗਰੀਬੀ ਕੇਵਲ ਪੈਸੇ ਦਾ ਸਵਾਲ ਨਹੀ ਅਤੇ ਸਿਰਫ ਪੈਸਾ ਗਰੀਬੀ ਨਹੀ ਹਟਾ ਸਕਦਾ। (ਵੇਖੋ ਗਰੀਬੀ ਘਟਾਊਣ ਦੇ ਸਿਧਾਂਤ").
...
ਜੇ ਤੁਸੀਂ "ਮੁਖ ਸ਼ਬਦ, ਜੇ ਤੁਸੀਂ ਵੇਖੋਗੇ ਤਾਂ ਤੁਹਾਨੂੰ ਸਮਾਜ ਸੇਵਕਾਂ ਲਈ ਮੂਲ ਵਿਚਾਰਾਂ ਦੀ ਵਿਸਤ੍ਰਤ ਸੂਚੀ ਮਿਲੇਗੀ। . ਇਹ ਸਾਰੇ ਵਿਚਾਰਾਂ ਦੀ ਸ਼ਬਦਕੋਸ਼ ਪਰਿਭਾਸ਼ਾ ਨਹੀ ਹੈ; ਤੁਹਾਨੂੰ ਇੱਥੇ ਕੇਵਲ ਓਹੀ ਨੋਟਸ ਮਿਲਣਗੇ ਜੇਹਡ਼ੇ ਇਸ ਸਿੱਖਆ ਪੱਤਰ ਦੇ ਯੋਗ ਹਨ।
...
ਇੱਕ ਬਾਦਲਾ ਮੌਡਯੂਲ, ਸਮਾਜ ਦੇ ਅਧਿਕਾਰੀਕਰਣ ਦੇ ਸਿੱਧਾਂਤ, ਤੁਹਾਨੂੰ ਇਸ ਵੈਬਸਾਈਟ ਤੇ ਮਿਲਣ ਵਾਲੇ ਤਰੀਕੇਆਂ ਅਤੇ ਹਿਕਮਤਾਂ ਦੇ ਪਿੱਛੇ ਦੇ ਸਿਧਾਂਤਾਂ ਬਾਰੇ ਦੱਸੇਗਾ।
...
ਇਹਨਾਂ ਵਿਚਾਰਾਂ ਨੂੰ ਰਟਣ ਦੀ ਬਜਾਏ ਓਹਨਾਂ ਬਾਰੇ ਸੋਚੋ; ਇਹਨਾਂ ਬਾਰੇ ਆਪਣੇ ਜਰਨਲ ਵਿੱਚ ਲਿਖੋ; ਇਹਨਾਂ ਦੀ ਚਰਚਾ ਮੀਂਟਗਾਂ, ਸੱਮੇਲਨਾਂ ਤੇ ਕਾਰਸ਼ਾਲਾਵਾਂ ਵਿੱਚ ਆਪਣੇ ਸਹਯੋਗਿਆਂ ਨਾਲ ਕਰੋ। . ਕੰਮ ਤੋਂ ਬਾਦ, ਖਾਲੀ ਸਮੇਂ ਦੌਰਾਨ ਆਪਣੇ ਮਿੱਤਰਾਂ ਨਾਲ ਇਹਨਾਂ ਵਿਚਾਰਾਂ ਚੋਂ ਇੱਕ ਦੋ ਬਾਰੇ ਗੱਲਾਂ ਕਰੋ।
...
ਇੱਕੋ ਵਾਰੀ ਸਭ ਕੁਝ ਸਿੱਖਣ ਦੀ ਕੋਸ਼ਿਸ਼ ਕਰਨਾ, ਇੱਕੋ ਵਾਰੀ ਚ ਸਾਰਾ ਖਾਣਾ ਖਾਣ ਦੀ ਕੋਸ਼ਿਸ਼ ਵਾਂਗੂੰ ਹੈ।  . ਸਿੱਖਣਾ ਵੀ ਸਮਾਜਿਕ ਵਿਕਾਸ ਵਾਂਗ ਕਦੇ ਬੰਦ ਨਹੀ ਹੋਣਾ ਚਾਹੀਦਾ। ਸਿੱਖਣਾ ਬੰਦ ਕਰ ਦੇਣ ਵਾਲਾ ਆਦਮੀ ਮ੍ਰਤ ਵਾਂਗ ਹੁੰਦਾ ਹੈ।
––» «––......
.
ਤਯਾਰੀ ਕਰਨਾ Punjabi, Getting Prepared