Community Empowerment
Getting Prepared, Punjabi, ਤਿਆਰੀ ਕਰਨਾ
CebuanoChineseDeutschEnglish version of this documentLa versión española de este documento.La version française de ce document.ItalianKiswahiliKoreanPolskiA versão portuguesa deste documento.RumanianSomaliTagalog (Philipinnes)
ArabicGreekGujaratiHindiSindhi
...
ਆਪਣੇ ਉੱਦੇਸ਼ਾਂ ਨੂੰ ਜਾਣੋ
ਤੁਸੀਂ ਕੀ ਹਾਸਲ ਕਰਨਾ ਚਾਹੁੰਦੇ ਹੋ?
ਫਿਲ ਬਾਰਟਲੇ ਦਵਾਰਾ
ਭਾਸ਼ਾ ਅਨੁਵਾਦ: ਤੇਜੇਂਦਰ ਸਿੰਘ
Translated by: Tejender Singh
.
 .ਸਿੱਖਆ..ਪੱਤਰ
.
ਸਮਾਜ ਸੇਵਕ ਦੇ ਉੱਦੇਸ਼
...
ਮੈਨੇਜਮੈਂਟ ਦੀ ਪਫਾਈ ਵਿੱਚ ਇੱਕ ਸਲੋਗਨ ਹੈ, "ਜੇ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿੱਥੇ ਜਾ ਰਹੇ ਹੋ, ਤਾਂ ਕੋਈ ਵੀ ਰਾਸਤਾ ਠੀਕ ਹੈ।"  (ਵੇਖੋ "ਸਲੋਗਨ.") ਸਮਾਜ ਸੇਵਕ ਦੀ ਤਿਆਰੀ ਕਰਣ ਵੇਲੇ ਇਹ ਤੁਹਾਡੇ ਤੇ ਵੀ ਲਾਗੂ ਹੰਦਾ ਹੈ। . ਇੱਧਰ ਓੱਧਰ ਦੇ ਕੰਮਾਂ ਚ ਵਿਅਸਤ ਦਿਖਣਾ, ਭੱਗ ਦੌਡ਼ ਕਰਨਾ, ਮੀਂਟਗਾਂ ਕਰਾਣਾ, ਸਮਾਜਕ ਕੇਂਦਰ ਬਣਵਾਣਾ, ਸਮਾਜਕ ਨੇਤਾਵਾਂ ਨਾਲ ਗੱਲਾਂ ਕਰਨਾ, ਸਮਰਥਨ ਕਰਣ ਵਾਲੇ ਸਮੂਹਾਂ ਨੂੰ ਇਕੱਠਾ ਕਰਣਾ ਸੌਖਾ ਹੈ। ਪਰ ਇੱਸ ਸਭ ਵਿੱਚ ਤੁਸੀਂ ਸਮਾਜ ਨੂੰ ਸਹੀ ਰੂਪੋਂ ਬਲਵਾਨ ਬਣਾਉਣਾ ਭੁੱਲ ਜਾਂਦੇ ਹੋ।  ਤੁਹਾਨੂੰ ਲੋਡ਼ ਹੈ ਪਹਿਲਾਂ ਆਪ ਨੂੰ ਆਪਣੇ ਉੱਦੇਸ਼ਾਂ ਬਾਰੇ ਸਾਫ਼ ਕਰਨਾ, ਫੇਰ ਇਸਨੂੰ ਕਾਗਜ਼ ਤੇ ਲਿਖਣਾ, ਤੇ ਫੇਰ ਤੁਹਾਡੇ ਸਹਯੋਗੀਆਂ ਨੂੰ ਇਸ ਬਾਰੇ ਓਗਤ ਕਰਾਉਣ ਦੀ।
...
ਹੁਣ ਤੁਸੀਂ ਆਪਣੇ ਜਰਨਲ ਵਿੱਚ ਜਾਂ ਉਸਦੇ ਓਸ ਭਾਗ ਵਿੱਚ ਜਿਹਡ਼ਾ ਤੁਸੀਂ ਆਪਣੇ ਉੱਦੇਸ਼ਾਂ ਵਿਚਾਰਾਂ ਵਾਸਤੇ ਰੱਖਿਆ ਹੈ, ਲਿਖਣਾ ਸ਼ੁਰੂ ਕਰੋ। . ਇਹ ਤੁਹਾਡੇ ਆਪਣੇ ਉੱਦੇਸ਼ ਹੋਣੇ ਚਾਹੀਦੇ ਹਨ, ਸਿਰਫ ਕਿਸੇ ਹੋਰ ਦੇ ਨਸੀਹਤਾਂ ਦੀ ਸੂਚੀ ਨਹੀਂ।
...
ਸਮਾਜ ਸੇਵਾ ਦੇ ਉੱਦੇਸ਼ ਹਰ ਇਨਸਾਨ ਤੇ ਹਰ ਸਮਾਜ ਲਈ ਵੱਖ ਹੋ ਸਕਦੇ ਹਨ,  ਪਰ ਇਹਨਾਂ ਵਿੱਚ ਕਈ ਸਮਾਨਤਾਵਾਂ ਵੀ ਹਨ। . ਇਹਨਾਂ ਚ ਸ਼ਾਮਲ ਹਨ: ਗਰੀਬੀ ਅਨਮੂਲਨ, ਚੰਗਾ ਸ਼ਾਸਨ, ਸਮਾਜਕ ਸੰਗਠਨ ਵਿੱਚ ਬਦਲਾਵ, ਸਮਾਜਕ ਯੋਗਤਾ ਦਾ ਵਿਕਾਸ, ਘਟ ਆਮਦਨ ਵਾਲੇ ਤੇ ਅਧਿਕਾਰਹੀਨ ਲੋਕਾਂ ਨੂੰ ਸਮਰੱਥ ਕਰਨਾ, ਅਤੇ ਲਿਂਗ ਭੇਦ ਭਾਵ ਹਟਾਉਣਾ.
...
ਜਿਓਂ ਜਿਓਂ ਤੁਸੀਂ ਇਸ ਪੱਤਰ ਨੂੰ ਪਡ਼ਦੇ ਜਾਓਗੇ, ਸਮਾਜ ਸੇਵਾ ਵਿੱਚ ਭਾਗ ਲਵੋਗੇ, ਤਾਂ ਤੁਸੀਂ ਵੇਖੋਗੇ ਕਿ ਤੁਹਾਡੀ ਜਾਣਕਾਰੀ ਵਧਣ ਨਾਲ ਨਾਲ ਹਰ ਉੱਦੇਸ਼ ਰੋਚਕ ਤੇ ਚੁਨੌਤੀ ਭਰਿਆ ਹੁੰਦਾ ਜਾਏਗਾ। . ਆਪਣੇ ਜਰਨਲ ਨੂੰ ਹਰ ਥੋਡ਼ੇ ਸਮੇਂ ਬਾਦ ਵੇਖੋ, ਆਪਣੇ ਉੱਦੇਸ਼ਾਂ ਨੂੰ ਸਪਸ਼ਟ ਕਰੋ, ਓਹਨਾਂ ਦਾ ਸੁਧਾਰ ਤੇ ਵਿਸਤਾਰ ਕਰੋ।
...
ਉਧਾਰਣ ਲਈ, ਅਸਲ ਵਿੱਚ ਗਰੀਬੀ ਘਟਾਉਣਾ ਇਹਨੂੰ ਸਿਰਫ ਲਿਖਣ ਨਾਲੋਂ ਕਈ ਮੁਸ਼ਕਲ ਹੈ। ਅਸੀਂ "ਗਰੀਬੀ ਘਟਾਉਣ" ਬਾਰੇ ਸਿਰਫ ਇਸ ਲਈ ਸਿਖਦੇ ਹਾਂ ਤਾਂ ਜੋ ਇਹ ਥੋਡ਼ੇ ਸਮੇਂ ਵਾਸਤੇ ਸਾਡਾ ਦਰਦ ਘਟਾ ਸੱਕੇ, ਪਰ ਇਹ ਕੋਈ ਟਿਕਾਊ ਹਲ ਨਹੀਂ ਹੈ। . ਗਰੀਬੀ ਸਿਰਫ ਪੈਸੇ ਦੀ ਘਾਟ ਨਹੀਂ (ਜਿਵੇਂ ਤੁਸੀਂ ਬਾਦ ਚ ਇੱਸ ਪੱਤਰ ਰਾਹੀਂ ਵੇਖੋਗੇ)। ਗਰੀਬੀ ਤੇ ਆਕਰਮਣ ਕਰਣ ਦਾ ਮਤਲੱਬ ਹੈ, ਉਦਾਸੀਨਤਾ, ਅਗਿਆਨਤਾ, ਬਿਮਾਰੀ, ਅਤੇ ਬੇਈਮਾਨੀ ਨਾਲ ਲਡ਼ਨਾ। ਇਹ ਕੇਵਲ ਇੱਕ ਉਧਾਰਣ ਹੈ, ਜਿੱਥੇ ਤੁਹਾਡੇ ਉੱਦੇਸ਼ਾਂ ਬਾਰੇ ਜਾਣਕਾਰੀ ਅਨੁਭਵ ਨਾਲ ਵਧੇਗੀ।
...
ਓਸੇ ਵਾਂਗ, ਚੰਗੇ ਸ਼ਾਸਨ ਦਾ ਮਤਲੱਬ ਸਿਰਫ ਸਮਰੱਥ ਪਰਸ਼ਾਸਨ ਤੇ ਕਾਰਯੋਗ ਸਰਕਾਰ ਹੀ ਨਹੀਂ, ਸਗੋਂ ਪਾਰਦਰਸ਼ਤਾ, ਲੋਕਾਂ ਦਾ ਯੋਗਦਾਨ, ਵਿਸ਼ਵਾਸ, ਇਮਾਨਦਾਰੀ, ਤੇ ਭਵਿੱਖ ਦੀ ਸੋਚ ਵੀ ਹੈ। . ਤੁਸੀਂ ਇਹ ਵੀ ਜਾਣੋਗੇ ਕਿ, ਤੁਸੀਂ ਸਮਾਜਕ ਨੇਤਾਵਾਂ ਤੋਂ ਸਮਾਜਕ ਯੁਕਤੀ ਵਿੱਚ ਪਾਰਦਰਸ਼ਤਾ ਦੀ ਉੰਮੀਦ ਨਹੀਂ ਰੱਖ ਸਕਦੇ, ਜੇ ਤੁਸੀਂ ਆਪਣੇ ਸਮਾਜਕ ਕਾਰਾਂ ਵਿੱਚ ਪਾਰਦਰਸ਼ੀ ਨਹੀਂ ਹੋ।
...
ਵੇਖੋ: ਮੁਖ ਸ਼ਬਦਾਂ ਦੀ ਸੂਚੀ, ਇਹਨਾਂ ਉੱਦੇਸ਼ਾਂ ਬਾਰੇ ਆਰੰਭਕ ਜਾਣਕਾਰੀ ਵਾਸਤੇ: (ਗਰੀਬੀ ਘਟਾਉਣਾ, ਸਮਾਜਿਕ ਵਿਕਾਸ). . ਇਹਨਾਂ ਦੀ ਤੁਲਨਾ ਆਪਣੇ ਜਰਨਲ ਦੇ ਉੱਦੇਸ਼ਾਂ ਨਾਲ ਕਰੋ।
––» «––
.
Getting Prepared, Punjabi, ਤਿਆਰੀ ਕਰਨਾ