..
ਤੁਹਾਨੂੰ
ਜੋ ਗੁਣ ਚਾਹੀਦੇ ਹਨ, ਓਹਨਾਂ ਨੂੰ ਜਾਣੋ।
|
ਤੁਹਾਨੂੰ
ਕੀ ਜਾਨਣ ਦੀ ਲੋਡ਼ ਹੈ?
|
ਭਾਸ਼ਾ ਅਨੁਵਾਦ: ਤੇਜੇਂਦਰ ਸਿੰਘ
Translated by: Tejender Singh
.
ਸਿੱਖਆ
ਪੱਤਰ.
.
ਗੁਣ
ਜੋ ਤੁਹਾਨੂੰ ਸਮਾਜ ਸੇਵਕ ਬਣਨ ਵਾਸਤੇ
ਚਾਹੀਦੇ ਹਨ।
|
.
ਸਮਾਜ
ਸੇਵਾ ਵਾਸਤੇ ਜੋ ਗੁਣ ਚਾਹੀਦੇ ਹਨ,
ਓਹਨਾਂ ਨੂੰ ਸਿੱਖਣਾ ਜ਼ਿਆਦਾ ਮੁਸ਼ਕਲ
ਨਹੀਂ ਮਗਰ ਇਹਨਾਂ ਦਾ ਦੁਰਉਪਯੋਗ
ਹੋ ਸਕਦਾ ਹੈ। ਉਦਾਹਰਣ ਦੇ ਤੌਰ ਤੇ
ਚਾਬੀ ਬਣਾਉਣ ਵਾਲਾ ਉਪਯੋਗੀ ਸੇਵਾਵਾਂ
ਵੀ ਦੇ ਸਕਦਾ ਹੈ, ਤੇ ਓਹੀ ਚਾਬੀ ਵਾਲਾ
ਇਹਨਾਂ ਗੁਣਾਂ ਦਾ ਦੁਰਉਪਯੋਗ ਚੋਰੀ
ਲਈ ਵੀ ਕਰ ਸਕਦਾ ਹੈ। |
. |
ਤੁਹਾਨੂੰ
ਸਮਾਜ ਸੇਵਾ ਦੇ ਗੁਣ ਸਮਾਜ ਦੇ ਫਾਏਦੇ
ਲਈ ਇਸਤਮਾਲ ਕਰਨੇ ਹਨ, ਨਾ ਕੀ ਆਪਣੇ
ਸਵਾਰਥ ਲਈ। |
..
ਕਯੋਂਕਿ
ਤੁਹਾਡਾ ਨਿਸ਼ਾਨਾ ਪੂਰਾ ਸਮਾਜ ਹੈ,
ਤੁਹਾਡੇ ਜ਼ਿਆਦਾਤਰ ਗੁਣ ਵਾਰਤਾ ਸਂਬੰਧਤ
ਹੋਵਣਗੇ। ਤੁਹਾਨੂੰ ਜਨ-ਵਕਤਾ
ਬਣਨਾ ਪਵੇਗਾ, ਮਗਰ ਕੋਈ ਸਧਾਰਣ ਜਨ-ਵਕਤਾ
ਨਹੀਂ। ਤੁਹਾਨੂੰ ਅਜੇਹੀ ਜਨ-ਵਕਤਾ
ਸਿੱਖਣੀ ਪਵੇਗੀ ਜਿਹਡ਼ੀ ਨੇਤ੍ਰਤਵ
ਵਿੱਚ ਮਦਦ ਕਰੇ। |
. |
ਤੁਹਾਨੂੰ
ਇੱਕ ਸਮੂਹ ਚੋਂ ਜਾਣਕਾਰੀ ਅਤੇ ਨਿਰਣੇ
ਕੱਢਣ ਦੀ ਕਲਾ ਸਿੱਖਣੀ ਪਵੇਗੀ। ਇਹਦੇ
ਵਾਸਤੇ ਤੁਹਾਨੂੰ ਆਪਣੇ ਲਕਸ਼ਿਆਂ
ਦੀ ਪੂਰੀ ਸਮਝ ਹੋਣੀ ਚਾਹੀਦੀ ਹੈ ਤੇ
ਲੋਕਾਂ ਸਾਹਮਣੇ ਆਤਮਵਿਸ਼ਵਾਸ ਵੀ
ਹੋਣਾ ਚਾਹੀਦਾ ਹੈ। ਤੁਹਾਨੂੰ
ਉਪਦੇਸ਼ ਅਤੇ ਸਪੀਚ ਵਾਂਗ ਲੱਗਣ ਵਾਲੀ
ਵਕਤਾ ਸ਼ੈਲੀ ਤੋਂ ਦੂਰੀ ਰੱਖਣੀ ਪਵੇਗੀ। |
..
ਸਮਾਜ
ਸੇਵਕ ਬਣਨ ਦੇ ਗੁਣਾਂ ਵਿੱਚ ਸ਼ਾਮਲ
ਹਨ: ਜਨ-ਵਕਤਾ, ਨਿਯੋਜਨ, ਪ੍ਰਬੰਧਨ,
ਔਲੋਕਣ, ਵਿਸ਼ਲੇਸ਼ਣ ਅਤੇ ਲੇਖਣ।
ਇਹਨਾਂ ਨੂੰ ਸਿੱਖਣ ਦਾ ਸੱਭ ਤੋਂ ਵਧੀਆ
ਤਰੀਕਾ ਹੈ: ਸਵੈ-ਸ਼ਿਕਸ਼ਣ। |
. |
ਤੁਹਾਨੂੰ
ਆਪਣੇ ਵਿਅਕਤਿਤ੍ਵ ਨੂੰ ਇਮਾਨਦਾਰ,
ਉਤਸੁਕ, ਸਹਿਨਸ਼ੀਲ, ਧੈਰਵਾਨ ਤੇ ਪ੍ਰੇਰਿਤ
ਬਣਾਉਣਾ ਪਵੇਗਾ। |
..
ਤੁਹਾਨੂੰ
ਸਿੱਖਣਾ ਪਵੇਗਾ ਕਿ ਜਦੋਂ ਲੋਕੀ ਗੱਲਾਂ
ਕਰਣ ਤਾਂ ਤੁਸੀਂ ਉਹਨਾਂ ਨੂੰ ਸੁਣੋ
ਤੇ ਸਮਝੋ। ਤੁਹਾਨੂੰ ਸਿੱਖਣਾ ਹੋਵੇਗਾ
ਕਿ ਕਿਵੇਂ ਕਿਸੇ ਸੂਚਨਾ ਦੇ ਸਹੀ ਹੋਣ
ਦਾ ਪਤਾ ਲਗਾਏਆ ਜਾਵੇ। ਤੁਹਾਨੂੰ
ਆਪਣੇ ਵਿਚਾਰਾਂ ਨੂੰ ਸੁਣਨ ਵਾਲੇ
ਲਈ ਦਿਲਚਸਪ ਬਣਾਉਣਾ ਸਿੱਖਣਾ ਪਵੇਗਾ।
ਤੁਹਾਨੂੰ ਕਿਸੇ ਉਪਦੇਸ਼ਕ ਵਾਂਗ ਉਪਦੇਸ਼,
ਨੇਤਾ ਵਾਂਗ ਭਾਸ਼ਣ ਜਾਂ ਪ੍ਰੋਫੈਸਰ
ਵਾਂਗ ਲੈਕਚਰ ਨਹੀਂ ਦੇਣਾ। |
. |
ਲੋਕਾਂ
ਨਾਲ ਅਤੇ ਸਾਹਮਣੇ ਖਲੋਤਿਆਂ ਤੁਹਾਨੂੰ
ਆਤਮਵਿਸ਼ਵਾਸੀ ਤੇ ਸਹਿਨਸ਼ੀਲ ਰਹਿਣਾ
ਹੋਵੇਗਾ। ਤੁਹਾਨੂੰ ਲੋਕਾਂ ਨੂੰ ਜਾਨਣਾ
ਤੇ ਓਹਨਾਂ ਨਾਲ ਪਿਆਰ ਕਰਣਾ ਸਿੱਖਣਾ
ਹੋਵੇਗਾ। ਤੁਹਾਨੂੰ ਧਿਆਨ ਰਖਣਾ ਹੋਵੇਗਾ
ਕਿ ਤੁਸੀਂ ਆਤਮ-ਕੇਂਦਰਿਤ, ਘਮੰਡੀ
ਜਾਂ ਹੰਕਾਰੀ ਨਾ ਹੋਵੋ। ਆਪ ਨੂੰ
ਸਿੱਖਣਾ ਪਵੇਗਾ ਕਿ ਕਿੱਸ ਤਰਿਹ ਚਰਚਾਵਾਂ
ਵਿੱਚ ਬਗੈਰ ਤਾਨਾਸ਼ਾਹੀ ਤੇ ਧੌਂਸ
ਦੇ ਅਗ੍ਰਣੀ ਰਹਿਣਾ ਹੈ। |
..
ਇਹ
ਸਭ ਤੁਸੀਂ ਕਰਨੀਨਾਲ
ਹੀ ਸਿੱਖ ਸਕਦੇ ਹੋ (ਨਾਂ ਕਿ ਸਿਰਫ
ਕਿਤਾਬੀ ਗਿਆਨ ਨਾਲ)। |
. |
ਜੇ
ਤੁਸੀਂ ਕਿਸੇ ਸਮਾਜਕ ਵਿਕਾਸ ਦੀ ਪਾਠਸ਼ਾਲਾ
ਚ ਬੈਹ ਕੇ ਸਿਰਫ ਨੋਟਸ ਬਣਾ ਲਏ, ਤਾਂ
ਤੁਹਾਨੂੰ ਉੱਤਮ ਸਿੱਖਿਆ ਨਹੀਂ ਮਿਲੀ।
ਤੁਹਾਨੂੰ ਸਿੱਖੀਆਂ ਗੱਲਾਂ ਦਾ ਅਭਿਆਸ
ਪਹਿਲਾਂ ਆਪਣੇ ਸਾਥੀਆਂ ਅੱਗੇ ਤੇ
ਫੇਰ ਕਿਸੇ ਸਮਾਜਕ ਸਮੂਹ ਅੱਗੇ ਕਰਣਾ
ਚਾਹੀਦਾ ਹੈ। ਵੇਖੋ ਟ੍ਰੇਨਿਂਗ
ਦੇ ਤਰੀਕੇ। |
..
ਕਯੋਂ
ਜੋ ਤੁਹਾਨੂੰ ਸਮਾਜਕ ਸਮੂਹਾਂ ਨੂੰ
ਸੰਗੱਠਿਤ ਕਰਣਾ ਹੋਵੇਗਾ, ਇਸ ਕਰਕੇ
ਤੁਹਾਨੂੰ ਸੰਗੱਠਣ ਸੰਬਂਧੱਤ
ਗੁਣਾਂ ਦੀ ਵੀ ਲੋਡ਼ ਪਵੇਗੀ। ਤੁਸੀਂ
ਪ੍ਰਬੰਧਨ ਰਾਹੀਂ ਸਮਾਜ ਨੂੰ ਬਲਵਾਨ
ਕਰਨਾ ਹੈ, ਇਸ ਲਈ ਤੁਹਾਨੂੰ ਆਪ ਵੀ
ਪ੍ਰਬੰਧਨ ਦੇ ਗੁਣਾਂ ਦੀ ਜਾਣਕਾਰੀ
ਜ਼ਰੂਕੀ ਹੈ। ਕਯੋਂ ਜੋ ਤੁਸੀਂ
ਸਮਾਜਕ ਸਮੂਹਾਂ ਨੂੰ ਓਹਨਾਂ ਦੇ ਨਿਯੋਜਣ
ਵਿੱਚ ਮਾਰਗਦਰਸ਼ਨ ਦੇਵੋਗੇ, ਇਸ ਕਰਕੇ
ਤੁਹਾਨੂੰ ਨਿਯੋਜਣ ਦੇ ਗੁਣ ਵੀ ਆਉਣੇ
ਚਾਹੀਦੇ ਹਨ। |
. |
ਕਯੋਂਕਿ
ਤੁਸੀਂ ਸਮੂਹਾਂ ਨੂੰ ਸਹੀ ਤੇ ਇਮਾਨਦਾਰੀ
ਨਾਲ ਬਹੀ-ਖਾਤਿਆਂ ਦਾ ਹਿਸਾਬ-ਕਿਤਾਬ
ਰੱਖਣ ਦੀ ਸਲਾਹ ਦੇਵੋਗੇ, ਇਸ ਕਰਕੇ
ਤੁਹਾਨੂੰ ਵੀ ਲੇਖੇ-ਜੋਖੇ
ਦੇ ਗੁਣਾਂ ਦੀ ਜਾਣਕਾਰੀ ਹੋਣੀ ਚਾਹੀਦੀ
ਹੈ। ਤੁਸੀਂ ਸਮੂਹਾਂ ਨੂੰ ਰਿਪੋਰਟਾਂ
ਬਣਾਉਣ ਵਿੱਚ ਮਾਰਗਦਰਸ਼ਨ ਦੇਵੋਗੇ,
ਆਪਣੀ ਰਿਪੋਰਟਾਂ ਬਣਾਉਗੇ, ਇਸ ਕਰਕੇ
ਤੁਹਾਨੂੰ ਲਿਖਣ ਦੇ ਗੁਣਾਂ ਵਿੱਚ
ਮਹਾਰਤ ਦੀ ਲੋਡ਼ ਪਵੇਗੀ। ਇਹ ਸਭ ਤੁਸੀਂ
ਕਰਨ ਨਾਲ ਸਿੱਖੋ। |
..
ਤੁਹਾਨੂੰ
ਇਹ ਜਾਨਣਾ ਹੋਵੇਗਾ ਕਿ ਕਿਸੇ ਭਾਸ਼ਾ
ਨੂੰ ਛੇਤੀ ਕਿਵੇਂ ਸਿੱਖਿਆ ਜਾਵੇ
(ਵੇਖੋ
ਮੌਖਿਕ
ਭਾਸ਼ਾ ਸਿੱਖਣ ਦਾ ਤਰੀਕਾ) ਅਤੇ
ਕਿਵੇਂ ਕਿਸੇ ਸਮਾਜ ਦੀ ਵੱਖ-ਵੱਖ ਭਾਸ਼ਾਵਾਂ
ਨਾਲ ਪਰੀਚਿੱਤ ਹੋਏਆ ਜਾਵੇ।
|
..
ਇੱਕ
ਸਫਲ ਸਮਾਜ ਸੇਵਕ ਬਣਨ ਵਾਸਤੇ ਤੁਹਾਨੂੰ
ਇਹਨਾਂ ਖਾਸ ਵਿਦਿਆਵਾਂ ਦੇ ਗਿਆਨ
ਤੋਂ ਵੱਧ ਕੁਝ ਵਿਅਕਤਿਤਵ ਦੇ ਗੁਣਾਂ
ਦੀ ਵੀ ਲੋਡ਼ ਪਵੇਗੀ। (ਵੇਖੋ ਸਿੱਖਆ
ਪੱਤਰ: ਸਮਾਜ ਸੇਵਕ ਬਣਨਾ
ਅਤੇ ਕੰਮ ਦਾ ਵੇਰਵਾ). |
. |
ਤੁਹਾਡੀ
ਪ੍ਰਤਿਸ਼ਠਾ
ਹੀ ਤੁਹਾਡਾ ਸਭ ਤੋਂ ਵੱਡੀ ਪੂੰਜੀ
ਹੈ। ਜੇ ਤੁਸੀਂ ਇੱਕ ਇਮਾਨਦਾਰ, ਰਾਜਨਾਇਕ,
ਨਿਰਪਕਸ਼, ਮਿਹਨਤੀ, ਨੈਤਕ, ਸਹਿਨਸ਼ੀਲ,
ਉਤਸੁਕ ਅਤੇ ਨਰਮ ਸੁਭਾ ਦੇ ਇਨਸਾਨ
ਦੇ ਵਾਂਗੂੰ ਜਾਣੇ ਜਾਂਦੇ ਹੋ, ਤਾਂ
ਇਹ ਪਹਿਚਾਨ ਤੁਹਾਨੂੰ ਸਮਾਜ ਸੇਵਾ
ਵਿੱਚ ਮਦਦ ਕਰੇਗੀ। ਜੇਕਰ ਤੁਹਾਡੇ
ਚ ਇਹ ਗੁਣ ਨਹੀਂ ਹਨ ਤਾਂ ਤੁਸੀਂ ਕੋਈ
ਹੋਰ ਕੰਮ ਲੱਭੋ। |
––»
«––
|